Diwali Essay in Punjabi – ਦਿਵਾਲੀ ਤੇ ਲੇਖ

diwali-essay-in-punjabi
diwali-essay-in-punjabi

ਦੀਵਾਲੀ ਭਾਰਤ ਦਾ ਬਹੁਤ ਹੀ ਪ੍ਰਸਿੱਧ ਤਿਉਹਾਰ ਹੈ, ਜੇ ਤੁਹਾਨੂੰ ਵੀ Diwali Essay in Punjabi ਚਾਹੀਦਾ ਹੈ ਤਾਂ ਅਸੀਂ ਇਸ ਪੋਸਟ ਵਿਚ ਤੁਹਾਨੂੰ ਦਿਵਾਲੀ ਤੇ ਲੇਖ ਬਾਰੇ ਜਾਣਕਾਰੀ ਦੇਣੇ ਵਾਲੇ ਹੈ।ਦੀਵਾਲੀ ਭਾਰਤ ਦਾ ਬਹੁਤ ਹੀ ਪ੍ਰਸਿੱਧ ਤਿਉਹਾਰ ਹੈ, ਦੀਵਾਲੀ ਹਰ ਸਾਲ ਪੂਰੇ ਭਾਰਤ ਵਿਚ ਬੜੀ ਹੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਦੀਵਾਲੀ ਭਾਰਤ ਵਿਚ ਕੱਤਕ ਦੇ ਮਹੀਨੇ ਵਿਚ ਮਨਾਈ ਜਾਂਦੀ ਹੈ, ਦੀਵਾਲੀ ਦੁਸਹਿਰੇ ਤੋਂ ਲਗਭਗ 20 ਦਿਨ ਪਿੱਛੋਂ ਮਨਾਈ ਜਾਂਦੀ ਹੈ। 

Diwali Essay in Punjabi

ਭੂਮਿਕਾ – ਦੀਵਾਲੀ ਨੂੰ ਰੋਸ਼ਨੀਆਂ ਦਾ ਤਿਉਹਾਰ ਕਿਹਾ ਜਾਂਦਾ ਹੈ, ਇਸ ਦਿਨ ਲੋਕ ਆਪਣੇ ਘਰਾਂ ਦੀ ਸਫ਼ਾਈ ਕਰਦੇ ਹਨ ਤੇ ਰਾਤ ਨੂੰ ਦੀਵੇ ਜਗਾਉਂਦੇ ਹਨ। ਦੀਵਾਲੀ ਵਾਲੇ ਦਿਨ ਲੋਕ ਬਾਜ਼ਾਰਾਂ ਵਿੱਚ ਵੱਖਰੇ ਵੱਖਰੇ ਤਰ੍ਹਾਂ ਦੇ ਸਾਮਾਨ ਖ਼ਰੀਦਦੇ ਹਨ। ਦੀਵਾਲੀ ਸ੍ਰੀ ਰਾਮ ਚੰਦਰ ਜੀ ਦੇ ਅਯੁੱਧਿਆ ਵਾਪਸ ਆਉਣ ਤੇ ਮਨਾਈ ਜਾਂਦੀ ਹੈ।

ਦੀਵਾਲੀ ਦਾ ਇਤਿਹਾਸ – ਦੀਵਾਲੀ ਦਾ ਇਤਿਹਾਸ ਬਹੁਤ ਹੀ ਪੁਰਾਣਾ ਹੈ। ਦੀਵਾਲੀ ਸ੍ਰੀ ਰਾਮ ਚੰਦਰ ਜੀ ਦੇ 14 ਸਾਲਾਂ ਦਾ ਬਨਵਾਸ ਕੱਟਣ ਤੇ ਮਾਤਾ ਸੀਤਾ ਨੂੰ ਰਾਵਣ ਤੋਂ ਬਚਾ ਕੇ ਲਿਆਉਣ ਦੀ ਖੁਸ਼ੀ ਵਿਚ ਅਯੁੱਧਿਆ ਲੋਕਾਂ ਨੇ ਆਪਣੇ ਘਰਾਂ ਵਿਚ ਦੇਸੀ ਘਿਉ ਦੇ ਦੀਵੇ ਜਲਾਏ।

ਪੰਜਾਬ ਵਿਚ ਵੀ ਦੀਵਾਲੀ ਨੂੰ ਬੜੇ ਚਾਅ ਨਾਲ ਮਨਾਇਆ ਜਾਂਦਾ ਹੈ, ਇਸ ਦਿਨ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਹਰਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਦੇ ਕਿਲ੍ਹੇ ਵਿਚੋਂ 52 ਪਹਾੜੀ ਰਾਜਿਆਂ ਨੂੰ ਛੁਡਵਾ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਨਾਲ ਲੈ ਕੇ ਆਏ। ਇਸ ਲਈ ਸਿੱਖਾਂ ਵਿੱਚ ਦੀਵਾਲੀ ਨੂੰ ਲੈ ਕੇ ਬਹੁਤ ਹੀ ਉਤਸੁਕਤਾ ਤੇ ਚਾਅ ਹੁੰਦਾ ਹੈ।

ਦੀਵਾਲੀ ਨੂੰ ਹਰ ਲੋਕ ਬੜੇ ਹੀ ਚਾਅ ਨਾਲ ਮਨਾਉਂਦੇ ਹਨ, ਦੀਵਾਲੀ ਵਾਲੇ ਦਿਨ ਲੋਕ ਬਾਜ਼ਾਰਾਂ ਵਿਚ ਬਹੁਤ ਸਾਮਾਨ ਖਰੀਦਦੇ ਹਨ, ਉਹ ਬਜ਼ਾਰਾਂ ਵਿੱਚੋ ਪਟਾਕੇ, ਦੀਪਮਾਲਾ, ਮਠਿਆਈ ਤੇ ਆਤਿਸ਼ਬਾਜੀ ਖਰੀਦਦੇ ਹਨ। ਲੋਕ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਮਠਿਆਈ ਦੇ ਡੱਬੇ ਖੁਸ਼ੀ ਦੇ ਵਜੋਂ ਭੇਟ ਕਰਦੇ ਹਨ।

ਪੰਜਾਬ ਵਿਚ ਅੰਮ੍ਰਿਤਸਰ ਦੀ ਦੀਵਾਲੀ ਨੂੰ ਸਭ ਤੋਂ ਪ੍ਰਸਿਧ ਮੰਨਿਆ ਜਾਂਦਾ ਹੈ, ਇਸ ਲਈ ਕਹਿੰਦੇ ਹਨ – ਦਾਲ ਰੋਟੀ ਘਰ ਦੀ – ਦੀਵਾਲੀ ਅੰਮ੍ਰਿਤਸਰ ਦੀ। ਇਸ ਦਿਨ ਅੰਮ੍ਰਿਤਸਰ ਵਿਚ ਸਰੋਵਰ ਦੇ ਚਾਰੇ ਪਾਸੇ ਦੀਵੇ ਤੇ ਦੀਪਮਾਲਾ ਲਗਾਈ ਜਾਂਦੀ ਹੈ, ਇਸ ਦ੍ਰਿਸ ਨੂੰ ਬਹੁਤ ਸਾਰੇ ਲੋਕ ਦੇਖਣ ਲਈ ਆਉਂਦੇ ਹਨ।

ਦੀਵਾਲੀ ਤੋਂ ਕੁਝ ਦਿਨ ਪਹਿਲਾ ਲੋਕ ਆਪਣੇ ਘਰਾਂ ਦੀ ਸਫਾਈ ਕਰਦੇ ਹਨ ਤੇ ਆਪਣੇ ਘਰਾਂ ਨੂੰ ਰੰਗ ਰੋਗਨ ਕਰਦੇ ਹਨ। ਇਸ ਦਿਨ ਬੱਚਿਆਂ ਵਿਚ ਬਹੁਤ ਹੀ ਉਤਸ਼ਾਹ ਹੁੰਦਾ ਹੈ ਤੇ ਉਹ ਸਵੇਰੇ ਜਲਦੀ ਉੱਠਕੇ ਦੀਵਾਲੀ ਦੀ ਤੈਆਰੀ ਕਰਦੇ ਹਨ।

Read More – ਗੁਰੂ ਨਾਨਕ ਦੇਵ ਜੀ ਤੇ ਲੇਖ

diwali-essay-in-punjabi
Image by – Google

Diwali Essay in Punjabi 150 Words

ਦੀਵਾਲੀ ਇੱਕ ਮਹੱਤਵਪੂਰਨ ਤਿਉਹਾਰ ਹੈ ਜੋ ਭਾਰਤ ਅਤੇ ਦੁਨੀਆ ਦੇ ਹੋਰ ਹਿੱਸਿਆਂ ਵਿੱਚ ਹਿੰਦੂਆਂ, ਜੈਨੀਆਂ ਅਤੇ ਸਿੱਖਾਂ ਦੁਆਰਾ ਮਨਾਇਆ ਜਾਣ ਵਾਲਾ ਦਿਵਸ ਹੈ। ਇਹ ਰੋਸ਼ਨੀਆਂ ਦਾ ਤਿਉਹਾਰ ਹੈ, ਜੋ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਹ ਤਿਉਹਾਰ ਪੰਜ ਦਿਨਾਂ ਲਈ ਮਨਾਇਆ ਜਾਂਦਾ ਹੈ, ਧਨਤੇਰਸ ਤੋਂ ਸ਼ੁਰੂ ਹੁੰਦਾ ਹੈ, ਜਿੱਥੇ ਲੋਕ ਨਵੀਆਂ ਚੀਜ਼ਾਂ ਖਰੀਦਦੇ ਹਨ, ਇਸ ਤੋਂ ਬਾਅਦ ਛੋਟੀ ਦੀਵਾਲੀ, ਮੁੱਖ ਦੀਵਾਲੀ ਦਾ ਦਿਨ, ਗੋਵਰਧਨ ਪੂਜਾ, ਅਤੇ ਅੰਤ ਵਿੱਚ, ਭਾਈ ਦੂਜ।

ਦੀਵਾਲੀ ਦੇ ਦਿਨ, ਲੋਕ ਦੀਵੇ ਜਗਾਉਂਦੇ ਹਨ, ਰੰਗੋਲੀਆਂ, ਫੁੱਲਾਂ ਅਤੇ ਲਾਈਟਾਂ ਨਾਲ ਆਪਣੇ ਘਰਾਂ ਨੂੰ ਸਜਾਉਂਦੇ ਹਨ ਅਤੇ ਪਟਾਕੇ ਵੀ ਫੂਕਦੇ ਹਨ, ਮਠਿਆਈਆਂ ਵੰਡਦੇ ਹਨ, ਅਤੇ ਆਪਣੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨਾਲ ਤੋਹਫ਼ਿਆਂ ਦਾ ਆਦਾਨ-ਪ੍ਰਦਾਨ ਕਰਦੇ ਹਨ। ਇਸ ਤਿਉਹਾਰ ਦਾ ਧਾਰਮਿਕ ਅਤੇ ਅਧਿਆਤਮਿਕ ਮਹੱਤਵ ਵੀ ਹੈ, ਲੋਕ ਮੰਦਰਾਂ ਵਿੱਚ ਜਾਂਦੇ ਹਨ ਅਤੇ ਦੇਵਤਿਆਂ ਦੀ ਪੂਜਾ ਕਰਦੇ ਹਨ। ਦੀਵਾਲੀ ਇੱਕਜੁਟਤਾ ਅਤੇ ਜਸ਼ਨਾਂ ਦਾ ਦਿਨ ਹੈ, ਜਿੱਥੇ ਲੋਕ ਆਪਣੇ ਸਾਰੇ ਮਤਭੇਦ ਭੁੱਲ ਜਾਂਦੇ ਹਨ ਅਤੇ ਤਿਉਹਾਰ ਦੀ ਭਾਵਨਾ ਨੂੰ ਮਨਾਉਣ ਲਈ ਇਕੱਠੇ ਹੁੰਦੇ ਹਨ।

ਪਟਾਕਿਆਂ ਅਤੇ ਪ੍ਰਦੂਸ਼ਣ ਪੈਦਾ ਕਰਨ ਵਾਲੀਆਂ ਚੀਜਾਂ ਦੀ ਜ਼ਿਆਦਾ ਵਰਤੋਂ ਤੋਂ ਬਚ ਕੇ ਦੀਵਾਲੀ ਨੂੰ ਵਾਤਾਵਰਣ ਪੱਖੀ ਤਰੀਕੇ ਨਾਲ ਮਨਾਉਣਾ ਜ਼ਰੂਰੀ ਹੈ। ਆਓ ਆਪਾਂ ਪਿਆਰ, ਖੁਸ਼ੀ ਅਤੇ ਆਪਣੇ ਵਾਤਾਵਰਨ ਦੀ ਸੰਭਾਲ ਨਾਲ ਦੀਵਾਲੀ ਨੂੰ ਮਨਾਈਏ।

diwali-essay-in-punjabi-10-lines
Image by – Google

Diwali Essay in Punjabi 10 Lines

  1. ਦੀਵਾਲੀ ਹਰ ਸਾਲ ਬਹੁਤ ਹੀ ਚਾਅ ਨਾਲ ਮਨਾਇਆ ਜਾਂਦਾ ਹੈ।
  2. ਦੀਵਾਲੀ ਹਰ ਸਾਲ ਕੱਤਕ ਹੀ ਪੂਰਨਮਾਸ਼ੀ ਨੂੰ ਮਨਾਇਆ ਜਾਣੇ ਵਾਲਾ ਤਿਉਹਾਰ ਹੈ।
  3. ਦੀਵਾਲੀ ਦੁਸਹਿਰੇ ਤੋਂ 20 ਦਿਨ ਪਿੱਛੋਂ ਮਨਾਈ ਜਾਂਦੀ ਹੈ।
  4. ਦੀਵਾਲੀ ਵਾਲੇ ਦਿਨ ਲੋਕ ਆਪਣੇ ਘਰਾਂ ਦੀ ਸਫਾਈ ਕਰਦੇ ਹਨ।
  5. ਇਸ ਦਿਨ ਲੋਕ ਆਪਣੇ ਘਰਾਂ ਵਿਚ ਦੀਪਮਾਲਾ ਤੇ ਦੀਵੇ ਜਗਉਂਦੇ ਹਨ।
  6. ਦੀਵਾਲੀ ਵਾਲੇ ਦਿਨ ਬਹੁਤ ਸਾਰੇ ਲੋਕ ਗੁਰੂਦੁਆਰਾ ਸਾਹਿਬ ਮੱਥਾ ਟੇਕਣ ਲਈ ਜਾਂਦੇ ਹਨ।
  7. ਇਸ ਦਿਨ ਮਾਤਾ ਲਕਸ਼ਮੀ ਜੀ ਦੀ ਪੂਜਾ ਕੀਤੀ ਜਾਂਦੀ ਹੈ ਤੇ ਦਰਵਾਜ਼ੇ ਖੁੱਲ੍ਹੇ ਛੱਡੇ ਜਾਂਦੇ ਹਨ।
  8. ਦੀਵਾਲੀ ਵਾਲੇ ਦਿਨ ਬੱਚੇ ਬਹੁਤ ਸਾਰੇ ਪਟਾਕੇ ਚਲਾਉਂਦੇ ਹਨ।
  9. ਦੀਵਾਲੀ ਇਕ ਪਵਿੱਤਰ ਤਿਉਹਾਰ ਹੈ ਤੇ ਇਸਨੂੰ ਬੜੇ ਵਧੀਆ ਤਰੀਕੇ ਨਾਲ ਮਨਾਉਣਾ ਚਾਹੀਦਾ ਹੈ।
  10. ਦੀਵਾਲੀ ਸਾਰਿਆਂ ਦਾ ਸਾਂਝਾ ਤਿਉਹਾਰ ਹੈ ਤੇ ਇਸਨੂੰ ਰਲ਼ ਮਿਲਕੇ ਮਨਾਉਣਾ ਚਾਹੀਦਾ ਹੈ।
Rate this post

LEAVE A REPLY

Please enter your comment!
Please enter your name here